ਕਿਸਾਨ ਮੋਰਚੇ ਦੇ ਉਮੀਦਵਾਰ ਨੇ ਐਫੀਡੇਵਿਟ ਕੀਤਾ ਜਾਰੀ ਕਿਹਾ ਵਾਦੇ ਪੂਰੇ ਨਹੀਂ ਹੋਏ ਤਾਂ ਅਗਲੀ ਵਾਰ ਨਹੀਂ ਲੜਨਗੇ ਚੋਣਾ

3 years ago
7

ਸਟੋਰੀ::-- ਕਿਸਾਨ ਮੋਰਚੇ ਦੇ ਉਮੀਦਵਾਰ ਨੇ ਐਫੀਡੇਵਿਟ ਕੀਤਾ ਜਾਰੀ ਕਿਹਾ ਵਾਦੇ ਪੂਰੇ ਨਹੀਂ ਹੋਏ ਤਾਂ ਅਗਲੀ ਵਾਰ ਨਹੀਂ ਲੜਨਗੇ ਚੋਣਾਂ

.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ::-- ਵਿਧਾਨ ਸਭਾ ਚੋਣਾਂ ਨੂੰ ਲੈਕੇ ਅੱਜ ਚੋਣ ਪ੍ਰਚਾਰ ਕਰਨ ਦਾ ਆਖਰੀ ਦਿਨ ਹੈ ਅਤੇ ਗੁਰਦਾਸਪੁਰ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਸਿੰਘ ਨੇ ਇਕ ਐਫੀਡੈਵਿਟ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਹਲਕੇ ਦੇ ਮੁੱਖ 26 ਮੁੱਦੇ ਲਿਖੇ ਹਨ ਅਤੇ ਐਲਾਨ ਕੀਤਾ ਹੈ ਕਿ ਜੇਕਰ ਉਹ ਜਿੱਤਣ ਤੋਂ ਬਾਅਦ ਇਹ ਮੁਦੇ ਹੱਲ ਨਹੀਂ ਕਰ ਪਾਏ ਤਾਂ ਆਉਣ ਵਾਲੇ ਸਮੇਂ ਵਿਚ ਉਹ ਕਦੀ ਵੀ ਚੋਣਾਂ ਨਹੀਂ ਲੜਨਗੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਇੱਕ ਵਾਰ ਕਿਸਾਨ ਪਾਰਟੀ ਨੂੰ ਜ਼ਰੂਰ ਮੌਕਾ ਦੇਣ ਅਤੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਮੁੱਦੇ ਐਫੀਡੇਵਟ ਤੇ ਲਿਖ ਕੇ ਦਿੱਤੇ ਹਨ ਦੂਸਰੀਆਂ ਪਾਰਟੀਆਂ ਵੀ ਲਿਖ ਕੇ ਦੇਣਗੇ

ਵੀ ਓ :-- ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇਕ ਐਫੀਡੈਵਿਟ ਜਾਰੀ ਕੀਤਾ ਹੈ ਅਤੇ ਦੂਸਰੀਆਂ ਰਿਵਾਇਤੀ ਪਾਰਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਹਲਕੇ ਦੇ ਮੁੱਦਿਆਂ ਨੂੰ ਇਕ ਐਫੀਡੇਵਿਟ ਤੇ ਲਿਖ ਕੇ ਜਨਤਕ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਜੇਕਰ ਉਹ ਜੇ ਜਿੱਤਣ ਤੋਂ ਬਾਅਦ ਇਹ ਕੰਮ ਨਾ ਕਰ ਪਾਏ ਤਾਂ ਕਦੀ ਵੀ ਚੋਣਾਂ ਨਹੀਂ ਲੜਨਗੇ ਇਸੇ ਤਰ੍ਹਾਂ ਦੂਸਰੀਆਂ ਰਿਵਾਇਤੀ ਪਾਰਟੀਆਂ ਵੀ ਆਪਣੇ ਮੁੱਦੇ ਐਫੀਡੇਵਿਟ ਉਪਰ ਲਿਖ ਕੇ ਲੋਕਾਂ ਨੂੰ ਜਨਤਕ ਕਰਨ ਇਸ ਮੌਕੇ ਤੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਕਿਸਾਨ ਪਾਰਟੀ ਨੂੰ ਜ਼ਰੂਰ ਮੌਕਾ ਦਿੱਤਾ ਜਾਵੇ ਤਾਂ ਜੋ ਡੁੱਬਦੇ ਪੰਜਾਬ ਨੂੰ ਬਚਾਇਆ ਜਾ ਸਕੇ

ਬਾਈਟ::--- ਇੰਦਰਪਾਲ ਸਿੰਘ (ਉਮੀਦਵਾਰ ਸੰਯੁਕਤ ਸੰਘਰਸ਼ ਪਾਰਟੀ)

Loading comments...