ਨਵਜੋਤ ਸਿੱਧੂ ਦੀ ਭੈਣ ਦੇ ਇਲਜ਼ਾਮਾਂ ਇਹ ਬੋਲੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿੱਧੂ ਇੱਕ ਚੰਗਾ ਬੰਦਾ

3 years ago
10

Story :: ਨਵਜੋਤ ਸਿੱਧੂ ਦੀ ਭੈਣ ਦੇ ਇਲਜ਼ਾਮਾਂ ਇਹ ਬੋਲੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿੱਧੂ ਇੱਕ ਚੰਗਾ ਬੰਦਾ ਹੈ ਲੱਖਾਂ ਰੁਪਏ ਦਾਨ ਕਰਦਾ ਹੈ।
ਮਜੀਠੀਆ ਦੇ ਮਾਮਲੇ ਸਬੂਤਾਂ ਦੇ ਅਧਾਰ ਤੇ ਦਰਜ ਹੋਏ ਕੋਈ ਬਦਲਾਖੋਰੀ ਨਹੀਂ ਹੈ।

.ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ::ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਗਏ | ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਸ ਹਲਕੇ ਤੋਂ ਲਗਾਤਰ ਦੋ ਵਾਰ ਜਿੱਤ ਹਾਸਿਲ ਕਰ ਚੁਕੇ ਹਨ ਅਤੇ ਇਸ ਵਾਰ ਵੀ ਉਹ ਅਰਦਾਸ ਕਰ ਚੋਣ ਮੈਦਾਨ ਚ ਹਨ ਅਤੇ ਕੀਤੇ ਵਿਕਾਸ ਕੰਮਾਂ ਨੂੰ ਲੈਕੇ ਆਏ ਹਨ ਅਤੇ ਹਲਕੇ ਦੀ ਜਨਤਾ ਤੇ ਵਿਸ਼ਵਾਸ ਹੈ ਜੋ ਆਪਣੇ ਹਲਕੇ ਵਿਚ ਕੰਮ ਕੀਤੇ ਹਨ ਜਨਤਾ ਇਸ ਵਾਰੀ ਵੀ ਜਿੱਤ ਦਵੇਗੀ ਉਥੇ ਹੀ ਨਵਜੋਤ ਸਿੰਘ ਸਿੱਧੂ ਦੇ ਜੋ ਉਸਦੀ ਭੈਣ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਹ ਚੋਣਾਂ ਦੇ ਦੌਰਾਨ ਹੀ ਦੋਸ਼ ਕਿਉਂ ਲਗਾਏ ਜਾ ਰਹੇ ਹਨ ਪਹਿਲਾ ਕਿਉਂ ਨਹੀ ਲਗਾਇਆ ਗਿਆ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧ ਗਲਤ ਬੰਦਾ ਨਹੀਂ ਹੈ ਉਹ ਚੰਗਾ ਇਨਸਾਨ ਹੈ ਅਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ ਜਿਥੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ ਨੂੰ ਤਿੱਖੇ ਸ਼ਬਦੀ ਵਾਰ ਕੀਤੇ ਅਤੇ ਉਹਨਾਂ ਕਿਹਾ ਕਿ ਜੋ ਮਾਮਲਾ ਦਰਜ਼ ਹੋਇਆ ਹੈ ਉਸਤੇ ਮਾਨਯੁਗ ਅਦਾਲਤ ਨੇ ਜੋ ਆਰਡਰ ਕੀਤੇ ਹਨ ਉਹਨਾਂ ਤੋਂ ਸਪਸ਼ਟ ਹੈ ਕਿ ਕੋਈ ਰਾਜਨੀਤਿਕ ਬਦਲਾ ਖੋਰੀ ਨਹੀਂ ਬਲਕਿ ਸਬੂਤਾਂ ਦੇ ਅਧਾਰ ਤੇ ਮਾਮਲਾ ਚਲ ਰਿਹਾ ਹੈ | ਉਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਾਰੀਫਾਂ ਦੇ ਫੁੱਲ ਬਣੇ ਅਤੇ ਕਿਹਾ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਕਮਾਨ ਸੀ ਉਦੋਂ ਤੱਕ ਪੰਜਾਬ ਵਿਚ ਨਾ ਤਾ ਨਸ਼ਾ ਸੀ ਨਾ ਹੀ ਮਾਫ਼ੀਆ ਰਾਜ ਅਤੇ ਜਦ ਤੋਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਇਹ ਸਾਲੇ ਜੀਜੇ ਦੇ ਹੱਥ ਵਿੱਚ ਕਮਾਂਡ ਆਈ ਉਸ ਤੋਂ ਬਾਅਦ ਹੀ ਪੰਜਾਬ ਚ ਨਸ਼ਾ ਅਤੇ ਮਾਫੀਆ ਅਤੇ ਗੈਂਗਸਤਰ ਉਬਰੇ ਹਨ |

ਬਾਇਟ::ਸੁਖਜਿੰਦਰ ਸਿੰਘ ਰੰਧਾਵਾ

--___

Loading comments...