ਨਾਮਜ਼ਦਗੀ ਪੱਤਰ ਭਰਨ ਆਏ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਨੇ ਗੋਲਡੀ ਮਾਨੇਪੁਰ ਨੂੰ ਦਸਿਆ ਮੌਕਾ ਪ੍ਰਸਤ

3 years ago
11

ਸਟੋਰੀ:---ਗੁਰਦਾਸਪੁਰ ਵਿੱਚ ਨਾਮਜ਼ਦਗੀ ਪੱਤਰ ਭਰਨ ਆਏ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਇੰਦਰਪਾਲ ਨੇ ਗੋਲਡੀ ਮਾਨੇਪੁਰ ਨੂੰ ਦਸਿਆ ਮੌਕਾ ਪ੍ਰਸਤ

.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ

ਐਂਕਰ:--- ਵਿਧਾਨਸਭਾ ਹਲਕਾ ਗੁਰਦਾਸਪੁਰ ਤੋਂ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਐਸ ਡੀ ਐਮ ਦਫਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ ਅਤੇ ਭਾਜਪਾ ਵਿਚ ਸ਼ਾਮਿਲ ਹੋਏ ਕਿਸਾਨ ਆਗੂ ਗੋਲਡੀ ਮਾਨੇਪੁਰ ਮੌਕਾ ਪ੍ਰਸਤ ਦਸਿਆ ਅਤੇ ਕਿਹਾ ਕਿ ਐਮਐਸਪੀ ਦੀ ਗਰੰਟੀ ਨੂੰ ਲੈਕੇ ਅਜੇ ਕੇਂਦਰ ਸਰਕਾਰ ਨਾਲ ਲੜਾਈ ਬਾਕੀ ਹੈ ਉਸ ਸਮੇਂ ਉਹ ਕਿਸਾਨਾਂ ਨੂੰ ਕਿ ਮੂੰਹ ਦਿਖਾਉਣਗੇ ਉਹਨਾਂ ਕਿਹਾ ਕਿ ਜੇ ਪ੍ਰਧਾਨਗੀ ਲਈ ਹੀ ਜਾਣਾ ਸੀ ਤਾਂ ਸੰਯੁਕਤ ਸੰਘਰਸ਼ ਪਾਰਟੀ ਵਿੱਚ ਆ ਜਾਂਦੇ

ਵੀ ਓ :---- ਗੁਰਦਾਸਪੁਰ ਵਿਖੇ ਨਾਮਜ਼ਦਗੀ ਪੱਤਰ ਭਰਨ ਆਏ ਸੰਯੁਕਤ ਸੰਘਰਸ਼ ਪਾਰਟੀ ਦੇ ਉਮੀਦਵਾਰ ਕਿਸਾਨ ਆਗੂ ਇੰਦਰਪਾਲ ਸਿੰਘ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਨੂੰ ਲੈਕੇ ਅੱਜ ਰਾਜਨੀਤੀ ਵਿਚ ਉਤਰੇ ਹਨ ਕਿਉਂਕਿ ਰਾਜਨੀਤਿਕ ਲੋਕਾਂ ਵੱਲੋਂ ਹੀ ਕਿਸਾਨਾਂ ਦੇ ਖ਼ਿਲਾਫ਼ ਗ਼ਲਤ ਕਾਨੂੰਨ ਬਣਾਏ ਜਾਂਦੇ ਹਨ ਇਸ ਕਰਕੇ ਕਿਸਾਨਾਂ ਦਾ ਵੀ ਰਾਜਨੀਤੀ ਵਿਚ ਉੱਤਰਨਾਂ ਜ਼ਰੂਰੀ ਸੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰਾਜਨੀਤੀ ਵਿੱਚ ਆਉਣ ਨਾਲ ਦੂਸਰੀਆਂ ਰਿਵਾਇਤੀ ਪਾਰਟੀਆਂ ਦਾ ਆਧਾਰ ਖਤਮ ਹੁੰਦਾ ਜਾ ਰਿਹਾ ਹੈ ਇਸ ਮੌਕੇ ਤੇ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਏ ਕਿਸਾਨ ਆਗੂ ਗੋਲਡੀ ਮਾਨੇਪਰ ਉੱਪਰ ਵੀ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਗੋਲਡੀ ਮਾਨੇਪੁਰ ਇੱਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਜੇਕਰ ਉਸ ਨੇ ਪ੍ਰਧਾਨਗੀ ਹੀ ਲੈਣੀ ਸੀ ਤਾਂ ਸੰਯੁਕਤ ਸਮਾਜ ਮੋਰਚੇ ਵਿੱਚ ਲੈ ਲੈਂਦਾ ਅਤੇ ਕਿਹਾ ਕਿ ਗੋਲਡੀ ਮਾਨੇਪੁਰ ਹੁਣ ਕਿਸਾਨਾਂ ਨੂੰ ਕੀ ਮੂੰਹ ਦਿਖਾਵੇਗਾ

Loading comments...