ਡਿਪਟੀ ਮੁੱਖ ਮੰਤਰੀ ਦੇ ਹਲਕੇ ਵਿਚ ਦਫਤਰ ਆਏ ਤਹਿਸੀਲਦਾਰ ਨੂੰ ਦਫਤਰ ਅੰਦਰ ਹੀ ਬੰਦ ਕੀਤਾ ਕਿਸਾਨਾਂ ਨੇ

3 years ago
22

ਸਟੋਰੀ....ਡਿਪਟੀ ਮੁੱਖ ਮੰਤਰੀ ਦੇ ਹਲਕੇ ਵਿਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਦੇਰ ਸ਼ਾਮ ਕੰਮ ਨੂੰ ਲੈਕੇ ਆਪਣੇ ਦਫਤਰ ਆਏ ਤਹਿਸੀਲਦਾਰ ਨੂੰ ਦਫਤਰ ਅੰਦਰ ਹੀ ਬੰਦ ਕੀਤਾ ਕਿਸਾਨਾਂ ਨੇ

.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ

ਐਂਕਰ....ਡਿਪਟੀ ਮੁੱਖ ਮੰਤਰੀ ਦੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਤਹਿਸੀਲਦਾਰ ਦੇ ਦਫਤਰ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬੈਨਰ ਤਲੇ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ ਤੇ ਬੈਠੇ ਕਿਸਾਨਾਂ ਵਲੋਂ ਅੱਜ ਐਤਵਾਰ ਦੇ ਦਿਨ ਦੇਰ ਸ਼ਾਮ ਆਪਣੇ ਦਫਤਰ ਕਿਸੇ ਕੰਮ ਨੂੰ ਲੈਕੇ ਆਏ ਤਹਿਸੀਲਦਾਰ ਨਵਕ਼ੀਰਤ ਸਿੰਘ ਨੂੰ ਦਫਤਰ ਦੇ ਅੰਦਰ ਕੀਤਾ ਬੰਦ ,,,,ਕਿਸਾਨਾਂ ਦਾ ਕਹਿਣਾ ਸੀ ਕਿ ਜਦ ਤਕ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਦ ਤਕ ਤਹਿਸੀਲਦਾਰ ਰਹਿਗੇ ਅੰਦਰ ਬੰਦ ਤੇ ਸਾਡਾ ਧਰਨਾ ਰਹੇਗਾ ਜਾਰੀ,,,,ਖਬਰ ਲਿਖੇ ਜਾਣ ਤੱਕ ਕਿਸਾਨਾਂ ਨੇ ਤਹਿਸੀਲਦਾਰ ਨੂੰ ਦਫਤਰ ਅੰਦਰ ਹੀ ਬੰਦ ਕਰਕੇ ਰੱਖਿਆ ....

ਵੀ ਓ....ਕਿਸਾਨ ਜਥੇਬੰਦੀ ਦੇ ਆਗੂ ਲਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਵਿਚ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰਾਂ ਦਾ ਘੇਰਾਵ ਕੀਤਾ ਹੋਇਆ ਹੈ ਅਤੇ ਡੇਰਾ ਬਾਬਾ ਨਾਨਕ ਵਿਖੇ ਵੀ ਇਸੇ ਦੇ ਚਲਦੇ ਹੀ ਘੇਰਾਵ ਕਰ ਰੱਖਿਆ ਸੀ ਅਤੇ ਅੱਜ ਐਤਵਾਰ ਦੇ ਦਿਨ ਤਹਿਸੀਲਦਾਰ ਡੇਰਾ ਬਾਬਾ ਨਾਨਕ ਕਿਸੇ ਕੰਮ ਨੂੰ ਲੈਕੇ ਆਪਣੇ ਦਫਤਰ ਸ਼ਾਮ ਨੂੰ ਆਏ ਸੀ ਅਤੇ ਅਸੀਂ ਉਹਨਾਂ ਦਾ ਵਿਰੋਧ ਕੀਤਾ ਕਿਉਕਿ ਸਰਕਾਰ ਨੇ ਪਿਛਲੇ ਸਮੇਂ ਵਿਚ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਇਕ ਹਫਤੇ ਵਿੱਚ ਲਾਗੂ ਕਰਾਂਗੇ ਲੇਕਿਨ ਕਿਸਾਨ ਜਥੇਬੰਦੀਆ ਨਾਲ ਰੱਖੀ ਮੀਟਿੰਗ ਦਾ ਸਮਾਂ ਅੱਗੇ ਪਾ ਕੇ 7 ਜਨਵਰੀ ਦਾ ਕਰ ਦਿੱਤਾ ,,,,,ਸਰਕਾਰ ਇਸ ਤਰਾਂ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਆਪਣਾ ਸਮਾਂ ਕੱਢ ਰਹੀ ਹੈ ਸਰਕਾਰ ਜਦ ਤਕ ਸਾਡੀਆਂ ਮੰਗਾਂ,,,, ਨਰਮੇ ਅਤੇ ਝੋਨੇ ਦੇ ਮੁਆਵਜੇ ਦੀ ਰਕਮ 17 ਹਜਾਰ ਰੁਪਏ ਦਿਤਾ ਜਾਵੇਗਾ ,,,,ਦੋ - ਦੋ ਲੱਖ ਰੁਪਏ 5 ਏਕੜ ਦੇ ਜਮੀਨ ਦੇ ਮਾਲਿਕ ਕਿਸਾਨਾਂ ਦੇ ਖ਼ਾਤਿਆ ਵਿੱਚ ਪਾਇਆ ਜਾਵੇ ਜੋ ਇਹਨਾਂ ਨੇ ਮੰਨਿਆ ਸੀ,,,ਜਿਹੜੇ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀਆਂ ਹਨ ਉਹਨਾਂ ਦੇ ਪਰਿਵਾਰ ਨੂੰ 3-3 ਲੱਖ ਰੁਪਏ ਅਤੇ ਇਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ,,ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਟੋਲ ਪਲਾਜ਼ਿਆ ਦੇ ਰੇਟ ਘਟਾਉਣ ਦਾ ਵਾਅਦਾ ਕੀਤਾ ਸੀ ਜੋ ਪੁਰਾ ਨਹੀਂ ਹੋਇਆ ,,,ਉਹ ਵਾਅਦੇ ਪੂਰੇ ਕੀਤਾ ਜਾਣ ਨਹੀਂ ਤਾਂ ਹਰ ਤਰਾਂ ਦੀ ਸਰਕਾਰੀ ਮਸ਼ੀਨਰੀ ਅਤੇ ਕੰਮ ਕਾਜ਼ ਨੂੰ ਠੱਪ ਕਰਾਂਗਾ ,,,,,

ਬਾਈਟ...ਲਖਵਿੰਦਰ ਸਿੰਘ ( ਕਿਸਾਨ ਆਗੂ)

ਖਬਰ ਲਿਖੇ ਜਾਣ ਤੱਕ ਤਹਿਸੀਲਦਾਰ ਆਪਣੇ ਦਫਤਰ ਅੰਦਰ ਹੀ ਬੰਦ ਸੀ ਅਤੇ ਕਿਸਾਨ ਆਪਣੀਆਂ ਮੰਗਾਂ ਤੇ ਡਟੇ ਹੋਏ ਸੀ

Loading comments...