ਕਿੱਥੇ ਗਈਆਂ ਖ਼ੁਸ਼ੀਆਂ Kithey Gaiyaan Khushiyaan (Punjabi Gazal)

2 years ago
10

We keep uploading Punjabai song, gazal, and music videos on regular basis. Please share our videos with your your friends and others who understand Punjabi language. We need your support. Thank you.

ਕਿੱਥੇ ਗਈਆਂ ਖ਼ੁਸ਼ੀਆਂ ਮੇਰੇ ਸ਼ਹਿਰ ਦੀਆਂ ।
ਉੱਡੀਆਂ ਉੱਡੀਆਂ ਵਸਤਾਂ ਮੇਰੇ ਸ਼ਹਿਰ ਦੀਆਂ ।

ਜਦ ਦਾ ਉਹ ਪਰਦੇਸੀ ਏਥੋਂ ਤੁਰਿਆ ਏ,
ਲੈ ਗਿਆ ਨਾਲ ਬਹਾਰਾਂ ਮੇਰੇ ਸ਼ਹਿਰ ਦੀਆਂ

ਖ਼ਬਰੈ ਕਿਹੜੇ ਖ਼ੌਫ਼ ਨੇ ਤੰਬੂ ਤਾਣੇ ਨੇ,
ਸੁੰਨੀਆਂ ਦਿੱਸਣ ਗਲੀਆਂ ਮੇਰੇ ਸ਼ਹਿਰ ਦੀਆਂ ।

ਦਾਜ ਦੀ ਲਾਅਨਤ ਪਾਰੋਂ ਡੋਲੇ ਉੱਠਦੇ ਨਹੀਂ,
ਪੁੱਠੀਆਂ ਸਿੱਧੀਆਂ ਰੀਤਾਂ ਮੇਰੇ ਸ਼ਹਿਰ ਦੀਆਂ ।

ਲੱਗਦੈ ਮਾਹੀ ਵਿਹੜੇ ਫੇਰਾ ਪਾਇਆ ਏ,
ਹੋਈਆਂ ਮਸਤ ਫ਼ਿਜ਼ਾਵਾਂ ਮੇਰੇ ਸ਼ਹਿਰ ਦੀਆਂ ।

ਖ਼ਬਰੈ ਕਿਸ ਨੇ ਨਫ਼ਰਤ ਦੇ ਬੀ ਬੋਏ ਨੇ,
ਲਹੂ ਥੀਂ ਰੰਗੀਆਂ ਕੰਧਾਂ ਮੇਰੇ ਸ਼ਹਿਰ ਦੀਆਂ ।

ਸਭ ਦੀ ਮੰਗਾਂ ਖ਼ੈਰ ਮੈਂ ਰੱਬ ਤੋਂ 'ਕੈਫ਼ੀ' ਜੀ,
ਸ਼ਾਲਾ! ਦੂਰ ਬਲਾਵਾਂ ਮੇਰੇ ਸ਼ਹਿਰ ਦੀਆਂ ।

ਕਿੱਥੇ ਗਈਆਂ ਖ਼ੁਸ਼ੀਆਂ ਮੇਰੇ ਸ਼ਹਿਰ ਦੀਆਂ ।
ਉੱਡੀਆਂ ਉੱਡੀਆਂ ਵਸਤਾਂ ਮੇਰੇ ਸ਼ਹਿਰ ਦੀਆਂ ।

ਜਦ ਦਾ ਉਹ ਪਰਦੇਸੀ ਏਥੋਂ ਤੁਰਿਆ ਏ,
ਲੈ ਗਿਆ ਨਾਲ ਬਹਾਰਾਂ ਮੇਰੇ ਸ਼ਹਿਰ ਦੀਆਂ

ਖ਼ਬਰੈ ਕਿਹੜੇ ਖ਼ੌਫ਼ ਨੇ ਤੰਬੂ ਤਾਣੇ ਨੇ,
ਸੁੰਨੀਆਂ ਦਿੱਸਣ ਗਲੀਆਂ ਮੇਰੇ ਸ਼ਹਿਰ ਦੀਆਂ ।

ਦਾਜ ਦੀ ਲਾਅਨਤ ਪਾਰੋਂ ਡੋਲੇ ਉੱਠਦੇ ਨਹੀਂ,
ਪੁੱਠੀਆਂ ਸਿੱਧੀਆਂ ਰੀਤਾਂ ਮੇਰੇ ਸ਼ਹਿਰ ਦੀਆਂ ।

ਲੱਗਦੈ ਮਾਹੀ ਵਿਹੜੇ ਫੇਰਾ ਪਾਇਆ ਏ,
ਹੋਈਆਂ ਮਸਤ ਫ਼ਿਜ਼ਾਵਾਂ ਮੇਰੇ ਸ਼ਹਿਰ ਦੀਆਂ ।

ਖ਼ਬਰੈ ਕਿਸ ਨੇ ਨਫ਼ਰਤ ਦੇ ਬੀ ਬੋਏ ਨੇ,
ਲਹੂ ਥੀਂ ਰੰਗੀਆਂ ਕੰਧਾਂ ਮੇਰੇ ਸ਼ਹਿਰ ਦੀਆਂ ।

ਸਭ ਦੀ ਮੰਗਾਂ ਖ਼ੈਰ ਮੈਂ ਰੱਬ ਤੋਂ 'ਕੈਫ਼ੀ' ਜੀ,
ਸ਼ਾਲਾ! ਦੂਰ ਬਲਾਵਾਂ ਮੇਰੇ ਸ਼ਹਿਰ ਦੀਆਂ ।

Loading comments...