ਧਰਮਿੰਦਰ ਦਾ ਦੇਹਾਂਤ, ਪੰਜਾਬ ਤੋਂ ਮੁੰਬਈ ਦਾ ਸਫ਼ਰ ਤੈਅ ਕਰਨ ਵਾਲੇ ਅਦਾਕਾਰ ਸਾਲਾਂ ਤੱਕ ਕਿਵੇਂ ਬਣੇ ਰਹੇ 'ਹਿੱਟ ਮਸ਼ੀ

2 days ago
7

ਹਿੰਦੀ ਸਿਨੇਮਾ ਦੇ 'ਹੀ ਮੈਨ' ਕਹੇ ਜਾਣ ਵਾਲੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਹੈਂਡਲ 'ਤੇ ਪੋਸਟ ਕਰਦੇ ਹੋਏ ਕਿਹਾ, "ਧਰਮਿੰਦਰ ਜੀ ਦੇ ਜਾਣ ਨਾਲ ਇੰਡੀਅਨ ਸਿਨੇਮਾ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ।"
ਧਰਮਿੰਦਰ ਨੂੰ ਕੁਝ ਦਿਨ ਪਹਿਲਾਂ ਸਾਹ ਦੀ ਸਮੱਸਿਆ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਉਹ ਘਰ ਵਾਪਸ ਆ ਗਏ।
ਫਿਲਮੀ ਪਰਦੇ 'ਤੇ ਐਕਸ਼ਨ ਇਮੇਜ ਵਾਲੇ ਧਰਮਿੰਦਰ ਸ਼ਾਇਰੀ ਮਿਜਾਜ਼ ਦੇ ਮਾਲਕ ਸਨ। ਪਰ ਜੇਕਰ ਐਕਸ਼ਨ ਹੀਰੋ ਅਤੇ ਹੀ-ਮੈਨ ਵਰਗੇ ਨਾਵਾਂ 'ਚ ਕੈਦ ਧਰਮਿੰਦਰ ਨੂੰ ਇਨ੍ਹਾਂ ਬੰਧਨਾਂ ਤੋਂ ਪਰਾਂ ਪਰਖਿਆ ਜਾਵੇ ਤਾਂ ਉਹ ਇਸ ਤੋਂ ਕਿਤੇ ਉੱਪਰ ਸਨ।

Loading comments...